ਡਾ ਅਨੁਰਾਗ ਸਿੰਘ ਅਤੇ “ਇਕ-ਗ੍ਰੰਥ-ਇਕ-ਪੰਥ” ਦਾ ਸਿਖੀ ਸਿਧਾਂਤ – ਭਾਗ ਪਹਿਲਾ

Spread the love


ਡਾ ਅਨੁਰਾਗ ਸਿੰਘ ਨੇ ਪਿਛਲੇ ਦਿਨੀ ਇਕ ਬਿਆਨ ਦਿਤਾ ਜਿਸ ਵਿਚ ਉਹਨਾਂ ਇਕੀ ਅਜੀਬ ਜਿਹਾ ਤਰਕ ਦੇ ਕੇ ਇਹ ਸਾਬਤ ਕਰਣ ਦੀ ਕੋਸਿਸ ਕੀਤੀ ਕਿ ਸਿਖ ਧਰਮ ਵਿਚ “ਪੰਥ” ਵੀ ਕਈ ਹਨ ਅਤੇ “ਗ੍ਰੰਥ” ਵੀ ਕਈ ਹਨ। ਇਕ ਆਮ ਸਿੱਖ ਸਹਿਜੇ ਹੀ ਇਹ ਅੰਦਾਜਾ ਲਾ ਸਕਦਾ ਹੈ ਕਿ ਅਜਿਹਾ ਬਿਆਨ ਦੇਣ ਵਾਲਾ ਸਿੱਖੀ ਬਾਰੇ ਬਹੁਤੀ ਜਾਣਕਾਰੀ ਨਹੀਂ ਰੱਖਦਾ ਹੋ ਸਕਦਾ। ਅਤੇ ਜੇ ਕਰ ਇਹ ਬਿਆਨ ਕੋਈ ਜਾਣਕਾਰੀ ਰੱਖਣ ਵਾਲਾ ਦੇਵੇ (ਜਿਵੇਂ ਕਿ ਡਾ ਅਨੁਰਾਗ ਸਿੰਘ)? ਫਿਰ ਤਾਂ ਇਕ ਆਮ ਸਿੱਖ ਕੋਲ ਹੋਰ ਕੋਈ ਚਾਰਾ ਨਹੀਂ ਬੱਚਦਾ ਸਿਵਾਏ ਇਹ ਨਤੀਜਾ ਕੱਢਣ ਦੇ ਕਿ ਬਿਆਨਕਰਤਾ ਇਮਾਨਦਾਰ ਨਹੀਂ ਅਤੇ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਦਾ ਟੀਚਾ ਪੂਰਾ ਕਰਨਾ ਲੋਚਦਾ ਹੈ।

ਇਸ ਤੋਂ ਪਹਿਲਾਂ ਕਿ ਆਪਾਂ ਡਾ ਅਨੁਰਾਗ ਸਿੰਘ ਦੀਆਂ ਦਲੀਲਾਂ ਨੂੰ ਪੜਚੋਲੀਏ, ਦੋ ਗੱਲਾਂ ਵਿਚਾਰਨੀਆਂ ਸਾਡੇ ਲਈ ਜਰੂਰੀ ਹਨ:-

1. ਕੀ ਡਾ ਅਨੁਰਾਗ ਸਿੰਘ ਦਾ ਬਿਆਨ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ ਜਾਂ ਇਸ ਨੂੰ ਇਕ ਨਲਾਇਕ ਬੰਦੇ ਦੀ ਨਲਾਇਕੀ ਸਮਝ ਕੇ ਅਣਦੇਖਿਆ ਕਰ ਦੇਣਾ ਚਾਹੀਦਾ ਹੈ?

Dr Anuraag Singh

2. ਡਾ ਅਨੁਰਾਗ ਸਿੰਘ ਚਾਰ ਉੱਘੀਆਂ ਸਿੱਖ ਸੰਸਥਾਵਾਂ ਨਾਲ ਸਬੰਧਤ ਹਨ – ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਪੰਜਾਬ ਐਂਡ ਸਿੰਧ ਬੈਂਕ ਅਤੇ ਅਖੰਡ ਕੀਰਤਨੀ ਜਥੇ ਦੇ (ਖਾਸ ਕਰਕੇ ਭਾਈ ਰਣਧੀਰ ਸਿੰਘ ਨਾਲ ਜੁੜੇ) ਕਈ ਟਰੱਸਟਾਂ ਨਾਲ। ਇਹਨਾਂ ਸੰਸਥਾਵਾਂ ਦਾ ਡਾ ਅਨੁਰਾਗ ਸਿੰਘ ਦੇ ਬਿਆਨ ਬਾਰੇ ਕੀ ਕਹਿਣਾ ਹੈ?

ਜਦੋਂ ਸ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਮੇਰਾ ਧਿਆਨ ਇਸ ਬਿਆਨ ਵੱਲ ਦਵਾਇਆ ਤਾਂ ਮੇਰਾ ਪਹਿਲਾ ਵਿਚਾਰ ਇਹੀ ਸੀ ਕਿ ਅਜਿਹੇ ਬਿਆਨਾਂ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ – ਕਿਉਂਕਿ ਨਿਊਜੀਲੈਂਡ ਵਿਚ ਵੀ ਆਏ ਦਿਨ ਇਕ ਢੱਗਿਆਂ ਦਾ ਟੋਲਾ ਕਦੀ ਇਧਰ ਤੇ ਕਦੀ ਉੱਧਰ ਦੁਲੱਤੀ ਮਾਰ ਦਿੰਦਾ ਹੈ ਸਿਰਫ ਇਸੇ ਆਸ ਵਿਚ ਹੀ ਕਿ ਕੋਈ ਦੋ ਗਾਲ੍ਹਾਂ ਹੀ ਕੱਢ ਦੇਵੇ ਤਾਂ ਕਿ ਇਸ ਗੱਲ ਦਾ ਤਾਂ ਨਿੱਘ ਮਾਣ ਸਕਣ ਕਿ ਉਹਨਾਂ ਦੀ “ਹੋਂਦ ਕਬੂਲੀ ਗਈ”। ਪਰ ਡਾ ਅਨੁਰਾਗ ਸਿੰਘ ਦੇ ਬਿਆਨ ਤੇ ਉਪਰ ਲਿਖੇ ਅਦਾਰਿਆਂ ਦੀ ਚੁੱਪੀ ਡੂੰਘੀ ਸਾਜਿਸ ਵੱਲ ਇਸਾਰਾ ਕਰਦੀ ਹੈ। ਇਸ ਲਈ ਇਸ ਬਿਆਨ ਦੀ ਪੜਚੋਲ ਜਰੂਰੀ ਬਣ ਜਾਂਦੀ ਹੈ।

ਦੂਜਾ ਮਸਲਾ ਹੈ ਡਾ ਅਨੁਰਾਗ ਸਿੰਘ ਦੀ ਨਲਾਇਕੀ ਬਨਾਮ ਇਮਾਨਦਾਰੀ ਦੀ ਘਾਟ ਦਾ। ਨਲਾਇਕੀ ਅਣਦੇਖੀ ਕਰਨੀ ਸੌਖੀ ਹੁੰਦੀ ਹੈ ਕਿਉਂਕਿ ਇਹ ਨੁਕਸਾਨ ਉਨਾ ਨਹੀਂ ਕਰਦੀ ਜਿਨਾਂ ਨੁਕਸਾਨ ਬੇਇਮਾਨੀ ਕਰਦੀ ਹੈ। ਬਿਆਨ ਪੜ੍ਹਦਿਆਂ ਤਾਂ ਮੈਨੂੰ ਲੱਗਾ ਕਿ ਇਹ ਨਲਾਇਕੀ ਵਿਚੋਂ ਨਿਕਲਿਆ ਹੈ। ਪਰ ਜਦੋਂ ਇਸ ਬਿਆਨ ਤੋਂ ਬਾਦ ਵਾਲੀਆਂ ਇਸ ਦੇ ਹੱਕ ਵਿਚ ਉੱਠਣ ਵਾਲੀਆਂ ਅਵਾਜਾਂ ਅਤੇ ਦਲੀਲਾਂ ਸਾਹਮਣੇ ਆਉਣ ਲੱਗੀਆਂ ਤਾਂ ਇਕ ਗੱਲ ਸਾਬਤ ਹੋਣ ਲੱਗ ਗਈ – ਕਿ ਇਹ ਬਿਆਨ ਸਿੱਖ ਸਿਧਾਂਤਾਂ ਤੇ ਉਹੀ ਹਮਲੇ ਕਰ ਰਹੇ ਹਨ ਜਿਹੜੇ ਹਮਲਿਆਂ ਬਾਬਤ ਕੌਮ ਖੌਰੇ ਇਹ ਸੋਚੀ ਬੈਠੀ ਹੈ ਕਿ ਡਾ ਪਿਸ਼ੌਰਾ ਸਿੰਘ ਦੇ 1994 ਵਿਚ ਅਕਾਲ ਤਖਤ ਤੇ ਪੇਸ ਹੋ ਕੇ ਤਨਖਾਹ ਲਗਵਾਉਣ ਨਾਲ ਉਹ ਹਮਲੇ ਖਤਮ ਹੋ ਗਏ ਹਨ।

ਦੋ ਤੱਥ ਡਾ ਅਨੁਰਾਗ ਸਿੰਘ ਦੇ ਬਿਆਨ ਨੂੰ ਬੇਇਮਾਨੀ ਵਿਚੋਂ ਉਪਜਿਆ ਸਾਬਤ ਕਰਦੇ ਹਨ – ਇਕ, ਡਾ ਅਨੁਰਾਗ ਸਿੰਘ ਦਾ “ਡਾਇਰੈਕਟਰ, ਸਿੱਖ ਇਤਿਹਾਸ ਰਿਸਰਚ ਬੋਰਡ” ਦੇ ਅਹੁਦੇ ਤੇ 2008 ਤੋਂ ਹੋਣਾ ਅਤੇ ਦੂਜਾ ਡਾ ਤਰਲੋਚਨ ਸਿੰਘ ਦਾ ਫਰਜੰਦ ਹੋਣ ਕਰਕੇ ਉਹਨਾਂ ਦੀ ਸਾਰੀ ਲਾਬਿਰੇਰੀ ਡਾ ਅਨੁਰਾਗ ਸਿੰਘ ਕੋਲ ਹੋਣੀ। ਸੋ ਇਹ ਕਤਈ ਨਹੀਂ ਹੋ ਸਕਦਾ ਕਿ ਡਾ ਅਨੁਰਾਗ ਸਿੰਘ ਨੂੰ ਪਿਸ਼ੌਰਾ ਸਿੰਘ ਅਤੇ ਪਿਆਰ ਸਿੰਘ ਦੀਆਂ ਕਰਤੂਤਾਂ ਅਤੇ ਇਹਨਾਂ ਕਰਤੂਤਾਂ ਬਾਬਤ ਆਪਣੇ

Dr Tarlochan Singh (in black jacket)

ਪਿਤਾ ਡਾ ਤਰਲੋਚਨ ਸਿੰਘ ਦੇ ਲਿਖਤੀ ਵਿਚਾਰਾਂ ਦਾ ਗਿਆਨ ਨਹੀਂ। ਇਸ ਲਈ ਡਾ ਅਨੁਰਾਗ ਸਿੰਘ ਦੇ ਬਿਆਨ ਨੂੰ ਸਿਵਾਏ ਬਈਮਾਨੀ ਦੇ ਹੋਰ ਕੁੱਝ ਨਹੀਂ ਗਰਦਾਨਿਆ ਜਾ ਸਕਦਾ। (ਹਾਂ ਇਸ ਗੱਲ ਦੀ ਸੰਭਾਵਨਾ ਜਰੂਰ ਹੈ ਕਿ ਇਹ ਬਿਆਨ ਨਲਾਇਕੀ ਅਤੇ ਬਈਮਾਨੀ ਦੋਹਾਂ ਦਾ ਹੀ ਨਤੀਜਾ ਹੈ।)

Dr Pashaura Singh

ਇਥੇ ਇਹ ਲਿਖਣਾ ਵੀ ਜਰੂਰੀ ਹੈ ਕਿ ਜੇ ਅਸੀਂ ਡਾ ਅਨੁਰਾਗ ਸਿੰਘ ਦੇ ਇਹਨਾਂ ਬਿਆਨਾਂ ਨੂੰ ਪਿਛਲੇ ਘਟੋ-ਘੱਟ 50 ਸਾਲਾਂ ਦੀਆਂ ਕੁੱਝ ਘਟਨਾਵਾਂ ਨਾਲ ਨਹੀਂ ਜੋੜ ਕੇ ਵੇਖਦੇ ਤਾਂ ਅਸੀਂ ਇਹਨਾਂ ਬਿਆਨਾਂ ਦੇ ਅਸਲ ਹਮਲੇ ਨੂੰ ਨਹੀਂ ਪਛਾਣ ਸਕਾਂਗੇ।

ਅਗਲੇ ਦਿਨਾਂ ਵਿਚ ਲੜੀਵਾਰ ਪੋਸਟਾਂ ਵਿਚ ਇਸ ਗੱਲ ਨੂੰ ਵਿਚਾਰਾਂਗੇ ਕਿ ਕਿਵੇਂ ਡਾ ਹਿਊ ਮੈਕਲਊਡ (Dr W H “Hew” McLeod) ਵਲੋਂ ਬੁਣਿਆ ਤਾਣਾ-ਬਾਣਾ ਹਿੰਦੂ-ਅੱਤਵਾਦ ਦੇ ਬੁਣੇ ਤਾਣੇ-ਬਾਣੇ ਨਾਲ ਇੱਕ-ਮਿੱਕ ਹੋ ਕੇ ਤਕਰੀਬਨ ਸਾਰੀ ਦੁਨੀਆ ਵਿਚ ਹੀ ਸਿੱਖ ਪਛਾਣ ਨੂੰ ਧੁੰਧਲਾ ਕਰ ਰਿਹਾ ਹੈ।

Dr W H McLeod


– ਇਸ ਪੋਸਟ ਦੇ ਦੂਜੇ ਭਾਗ ਵਿਚ ਡਾ ਮੈਕਲਊਡ ਵਲੋਂ ਸਿਖੀ ਸਿਧਾਂਤਾਂ ਤੇ ਕੀਤੇ ਹਮਲੇ ਅਤੇ ਇਹਨਾਂ ਹਮਲਿਆਂ ਪਿਛੇ ਟੀਚਾ ਅਤੇ ਇਰਾਦਾ ਵਿਚਾਰਾਂਗੇ।
– ਤੀਜੇ ਭਾਗ ਵਿਚ ਮੈਕਲਊਡ ਵਲੋਂ ਪੱਛਮੀ ਯੂਨੀਵਰਸਿਟੀਆਂ ਵਿਚ ਬੁਣਿਆ ਸਿੱਖ-ਵਿਰੋਧੀ ਤਾਣਾ-ਬਾਣਾ ਅਤੇ ਇਸ ਦੀ ਹਿੰਦੂ-ਅੱਤਵਾਦੀਆਂ ਨਾਲ ਟੀਚਿਆਂ ਦੀ ਸਾਂਝ ਬਾਬਤ ਵਿਚਾਰ ਕਰਾਂਗੇ।
– ਚੌਥੇ ਭਾਗ ਵਿਚ ਕੁੱਝ ਪਰਤੱਖ ਤੌਰ ਤੇ ਵਿਰੋਧੀ ਦਿਖਦੀਆਂ ਅੱਡ-ਅੱਡ ਗੁੱਟਬੰਦੀਆਂ ਦੀ ਨਿਸਾਨਦੇਹੀ ਕਰਾਂਗੇ ਅਤੇ ਇਹ ਵਿਚਾਰਾਂਗੇ ਕਿ ਇਹ ਗੁੱਟਬੰਦੀਆਂ ਸਿਖੀ ਉੱਤੇ ਹਮਲਿਆਂ ਵਿਚ ਅਸਿੱਧੇ ਤੌਰ ਤੇ ਇਕ ਕਿਵੇਂ ਹਨ।

Verpal Singh

Leave a Reply

Your email address will not be published. Required fields are marked *