ਕੌਮੀ ਪੱਧਰ ਤੇ ਇਕ ਗੱਲ ਸਾਡੇ ਸਾਰਿਆਂ ਦਾ ਧਿਆਨ ਮੰਗਦੀ ਹੈ

Spread the love

 ਕੌਮੀ ਪੱਧਰ ਤੇ ਇਕ ਗੱਲ ਸਾਡੇ ਸਾਰਿਆਂ ਦਾ ਧਿਆਨ ਮੰਗਦੀ ਹੈ:
– ਗੁਰਮਤਿ-ਗਿਆਨ ਨੂੰ ਅਗਲੀਆਂ ਪੀੜੀਆਂ ਲਈ ਸੰਭਾਲੀਏ
– ਗੁਰਮਤਿ-ਗਿਆਨ ਨੂੰ ਸਮੇਂ ਦੀ ਲੋੜ ਮੁਤਾਬਕ ਅੱਖਰ-ਬੱਧ ਕਰੀਏ
– ਗੁਰਮਤਿ-ਗਿਆਨ ਦੇ ਲੋਕਾਈ ਵਿਚ ਪਸਾਰ ਲਈ ਕਿਤਾਬਾਂ ਅਤੇ ਹੋਰਨਾਂ ਮਾਧਿਅਮਾਂ ਦੀ ਵਰਤੋਂ ਕਰੀਏ

ਇਸਦੀ ਲੋਅ ਵਿਚ ਇਹ ਗੱਲ ਵਿਚਾਰੋ – “ਕਿਸੇ ਵੀ ਮਸਲੇ ਨੂੰ ਨਜਿੱਠਣ ਦੇ ਪੱੰਜ ਪੜਾਅ ਹਨ”:
1. ਪਹਿਲਾ – ਮਸਲੇ ਦੀ ਨਿਸਾਨਦੇਹੀ ਕਰਨੀ, ਉਸਦੀ ਰੂਪ-ਰੇਖਾ ਅਤੇ ਹੱਦ-ਬੰਨੇ ਪਛਾਨਣੇ
2. ਦੂਜਾ – ਮਸਲੇ ਦੇ ਹਰ ਪੱਖ ਬਾਰੇ ਜਾਣਕਾਰੀ ਇਕਠੀ ਕਰਨੀ ਅਤੇ ਇਸਦੇ ਕਾਰਣਾਂ ਅਤੇ ਅਸਰਾਂ ਦਾ ਖਾਕਾ ਤਿਆਰ ਕਰਨਾ
3. ਤੀਜਾ – ਇਕਠੀ ਕੀਤੀ ਜਾਣਕਾਰੀ ਦੇ ਅਧਾਰ ਤੇ ਕਾਰਣਾਂ ਨੂੰ ਖਤਮ ਕਰਨਾ ਅਤੇ ਅਸਰਾਂ ਨਾਲ ਨਜਿਠਣਾ
4. ਚੌਥਾ – ਇਸ ਗੱਲ ਨੂੰ ਸਮਝਣਾ ਕਿ ਕਿਸੇ ਵੀ ਮਸਲੇ ਦਾ ਹੱਲ ਇਕ ਬੰਦੇ ਤੇ ਨਿਰਭਰ ਨਹੀਂ ਹੁੰਦਾ ਬਲਕਿ ਸਾਂਝਾ ਉਪਰਾਲਾ ਹੀ ਸਫਲਤਾ ਵੱਲ ਲੈ ਕੇ ਜਾਂਦਾ ਹੈ ਅਤੇ ਸਫਲਤਾ ਨੂੰ ਚਿਰਸਥਾਈ ਬਣਾਉਂਦਾ ਹੈ
5. ਪੰਜਵਾ – ਮਸਲੇ ਦੇ ਹੱਲ ਦਾ ਅਨੰਦ ਮਾਨਣਾ ਤੇ ਕਿਸੇ ਵੀ ਮਸਲੇ ਦੀ ਵਾਪਸੀ ਦੀ ਸੰਭਾਵਨਾ ਲਈ ਤਿਆਰ ਰਹਿਣਾ।

ਅਸਲ ਵਿਚ ਇਹ ਪੰਜ ਪੜਾਅ, ਜਪੁ ਜੀ ਦੀਆਂ “ਪੰਜ ਖੰਡ” ਵਾਲੀਆਂ ਪਉੜੀਆਂ ਤੇ ਅਧਾਰਤ ਹਨ। ਜਦੋਂ ਮਨ ਦੇ ਫੁਰਨੇ ਨੇ ਇਹਨਾਂ ਪੰਜ ਪਉੜੀਆਂ ਦੀ ਸਿਖਿਆ ਨੂੰ ਇਵੇਂ ਵੇਖਣ ਲਈ ਪ੍ਰੇਰਿਆ ਤਾਂ ਇਹ ਗੱਲ ਸਮਝ ਪਈ ਕਿ ਗੁਰਮਤਿ ਨੂੰ ਕਿਵੇਂ ਸਿਖੀ ਜੀਵਣ ਤੇ ਲਾਗੂ ਕਰਨਾ ਹੈ – ਤੇ ਮੀਰੀ-ਪੀਰੀ ਦੇ ਸਿਧਾਂਤ ਦੀ ਸਿਖ ਦੇ ਜੀਵਣ ਵਿਚ ਕੀ ਮਹੱਤਤਾ ਹੈ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵਰਪਾਲ ਸਿੰਘ

Leave a Reply

Your email address will not be published. Required fields are marked *